Tuesday, December 12, 2006
ਛੁਟਕਾਰਾ ਿਮਲੇ - a ghazal by yours trulyਯਾਰ ਦੇ ਦਾਮਨ ਦਾ ਹੀ, ਜੇ ਕਰ ਨਾ ਸਹਾਰਾ ਿਮਲੇ
ਮੌਤ ਤੋਂ ਪਿਹਲਾਂ ਿਕਵੇਂ, ਗਮ ਤੋਂ ਛੁਟਕਾਰਾ ਿਮਲੇ
ਉਹ ਨਹੀਂ ਿਮਲਦਾ ਤਾਂ ਮੈਨੰੂ, ਖੁਦ ਦੇ ਿਵਚ ਿਮਲਾ ਲਵੇ
ਮੈਨੰੂ ਵੀ ਇਸ ਰੋਗ ਦਾ, ਕੋਈ ਤਾ ਚਾਰਾ ਿਮਲੇ
ਿਜ਼ੰਦਗੀ ਦੀ ਹਰ ਖੁਸ਼ੀ, ਮੈਂ ਵੀ ਤਾਂ ਉਸ ਤੋਂ ਵਾਰ 'ਤੀ
ਕੀ ਚਾਹੁਣਾ ਇਹ ਗਲਤ ਹੈ ਉਹ ਵੀ ਮੈਨੂੰ ਸਾਰਾ ਿਮਲੇ
ਿਜ਼ੰਦਗੀ ਦੀ ਲੋੜ ਹੀ ਮੈਂ, ਿਜਉਣ ਨੂੰ ਹਾਂ ਲੋਚਦਾ
ਮੈਂ ਕਦ ਿਕਹਾ ਰੱਬਾ ਮੈਨੂੰ, ਚੰਨ ਜਾਂ ਤਾਰਾ ਿਮਲੇ
ਪਿਹਲੀ ਵੇਰਾਂ ਰਹੀ ਸਾਡੇ ਦਰਿਮਆਂ ਬਸ ਖਾਮੁਸ਼ੀ
ਇਸ ਲਈ ਇਹ ਚਾਹ ਹੈ ਉਹ ਮੈਨੰੂ ਦੋਬਾਰਾ ਿਮਲੇ
ਿਕਉਂ ਨਾ ਉਹਦਾ ਨਾਂ ਲੈ ਗਲ਼ ਲਾ ਲਵਾਂ ਤੂਫ਼ਾਨ ਨੂੰ
ਡੁੱਬ ਰਹੀ ਿਕਸ਼ਤੀ ਨੂੰ ਜੇ ਕਰ ਨਾ ਿਕਨਾਰਾ ਿਮਲੇ
ਹੋਰ ਤਾਂ ਮੈਂ ਰੱਬ ਦੇ ਕੋਲੋਂ, ਕਦੇ ਨਹੀਂ ਕੁਝ ਮੰਿਗਆ
ਮੈਨੂ ਬਸ ਦਰਕਾਰ ਕੋਈ, 'ਅਜ਼ੀਜ਼' ਤਾਂ ਿਪਆਰਾ ਿਮਲੇ
- ਪਰਿਮੰਦਰ ਿਸੰਘ ਅਜ਼ੀਜ਼
